ਧਮਾਕਿਆਂ ਤੋਂ ਬਰਕਤਾਂ
Blessings Out of Blastings – PUN
“ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ, ਢਾਲ ਰੂਪ ਕਿਰਪਾ ਦੇ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ | (ਜਬੂਰ 5:12).
ਪਰਮੇਸ਼ੁਰ ਦੇ ਲੋਕਾਂ ਦੇ ਵਿੱਚ ਇੱਕ ਚੱਕਰ ਅਕਸਰ ਵੇਖਿਆ ਜਾਂਦਾ ਹੈ | ਜਿਸ ਤਰਾਂ ਕੇਰਿਥ ਨਦੀ ਦਾ ਨਾਲਾ ਸੁੱਕ ਗਿਆ ਸੀ ਅਤੇ ਉਸ ਸ਼ਾਂਤ ਸਮੇਂ ਦੇ ਅੰਤ ਹੋ ਗਿਆ, ਸਾਰਫ਼ਥ ਦੇ ਵਿੱਚ ਏਲੀਯਾਹ ਦੇ ਲਈ ਵੀ ਬਹੁਤਾਇਤ ਦਾ ਸਮਾਂ ਖਤਮ ਹੋ ਗਿਆ ਸੀ | ਦੁਖਦਾਈ ਤੋਰ ਤੇ, ਵਿਧਵਾ ਦਾ ਪੁੱਤਰ ਮਰ ਗਿਆ, ਜਿਸਦੇ ਕਰਕੇ ਉਸ ਵਿਧਵਾ ਦਾ ਗੁੱਸਾ ਪਰਮੇਸ਼ੁਰ ਅਤੇ ਏਲੀਯਾਹ ਦੇ ਉੱਤੇ ਭੜਕ ਗਿਆ | (ਵੇਖੋ 1 Kings 17:17-24).
ਇੱਕ ਧਮਾਕੇ ਤੋਂ ਬਾਅਦ ਬਰਕਤ ਦਾ ਚੱਕਰ ਪਰਮੇਸ਼ੁਰ ਦੇ ਲੋਕਾਂ ਦੇ ਲਈ ਅਸਧਾਰਣ ਨਹੀਂ ਹੈ | ਅਕਸਰ ਇੱਕ ਵੱਡੀ ਜਿੱਤ ਇੱਕ ਵੱਡੀ ਅਜ਼ਮਾਇਸ਼ ਦੇ ਨਾਲ ਜੁੜੀ ਹੁੰਦੀ ਹੈ | 1987 ਦੇ ਵਿੱਚ ਮੈਨੂੰ ਇਸਦਾ ਅਨੁਭਵ ਹੋਇਆ ਜਦੋਂ ਅਸੀਂ ਆਪਣੀ ਕਲੀਸੀਆ ਦੀ ਸਥਾਪਨਾ ਕੀਤੀ | ਪਰਮੇਸ਼ੁਰ ਨੇ ਸਾਨੂੰ ਹਰ ਉਸ ਢੰਗ ਨਾਲ ਬਰਕਤ ਦਿੱਤੀ ਜਿਸ ਤਰਾਂ ਉਹ ਕਿਸੇ ਕਲੀਸੀਆ ਨੂੰ ਦੇ ਸਕਦਾ ਹੈ | 28 ਲੋਕਾਂ ਨੇ ਇੱਕ ਹੋਟਲ ਦੇ ਕਮਰੇ ਦੇ ਵਿੱਚ ਪਹਿਲੀ ਸਭਾ ਵਿੱਚ ਹਿੱਸਾ ਲਿਆ; ਅਗਲੇ ਹਫਤੇ ਉਹਨਾਂ ਦੀ ਗਿਣਤੀ ਵਧ ਕੇ 60 ਹੋ ਗਈ, ਅਤੇ ਸ਼ਰਧਾਲੂ ਵਿਸ਼ਵਾਸੀਆਂ ਦਾ ਇਸਦੇ ਵਿੱਚ ਸ਼ਾਮਿਲ ਹੋਣਾ ਲਗਾਤਾਰ ਜਾਰੀ ਰਿਹਾ | ਮੈਂ ਸਵੇਰੇ, ਦੁਪਹਿਰ ਅਤੇ ਰਾਤ ਨੂੰ ਲੋਕਾਂ ਨੂੰ ਮਿਲ ਰਿਹਾ ਸੀ ਅਤੇ ਇਸ ਅਸਾਧਰਣ ਵਿਕਾਸ ਨੂੰ ਬਣਾਈ ਰੱਖਣ ਦੇ ਲਈ ਭੱਜ-ਨੱਠ ਕਰ ਰਿਹਾ ਸੀ |
ਪਰ 1989 ਦੇ ਵਿੱਚ, ਮੈਂ ਦੁਹਰੇ ਨਿਮੋਨੀਆ ਦੇ ਨਾਲ ਬੜੇ ਹੀ ਗੰਭੀਰ ਰੂਪ ਨਾਲ ਬਿਮਾਰ ਹੋ ਗਿਆ | ਜੋ ਮੈਂ ਕੇਆਰ ਸਕਦਾ ਸੀ ਉਹ ਆਪਣੀ ਪਿੱਠ ਦੇ ਬਲ ਲੇਟ ਸਕਦਾ ਸੀ | ਪਰਮੇਸ਼ੁਰ ਮੈਨੂੰ ਏਲੀਯਾਹ ਵਾਂਗ ਛੁਪਾ ਰਿਹਾ ਸੀ ਅਤੇ ਮੈਨੂੰ ਚੁੱਪ ਰਹਿਣ ਅਤੇ ਸੁਣਨ ਦੇ ਲਈ ਇੱਕ ਸਥਾਨ ਦੇ ਵਿੱਚ ਰੱਖ ਰਿਹਾ ਸੀ | ਉਹਨੇ ਮੈਨੂੰ ਸਿਖਾਇਆ ਕਿ ਮੈਂ ਦੂਜਿਆਂ ਦੀ ਸੇਵਾ ਉਦੋਂ ਹੀ ਕਰ ਸਕਦਾ ਹਾਂ ਜੇਕਰ ਮੈਂ ਪਹਿਲਾਂ ਉਹਦੀ ਸੇਵਾ ਕਰਾਂ | ਉਹਨੇ ਮੈਨੂੰ ਸਿਖਾਇਆ ਕਿ ਮੈਂ ਆਪਣੀ ਸ਼ਕਤੀ ਦੇ ਨਾਲ ਕੁਝ ਵੀ ਨਹੀਂ ਕਰ ਸਕਦਾ ਪਰ ਉਹਦੀ ਸ਼ਕਤੀ ਦੇ ਵਿੱਚ ਸਭ ਕੁਝ ਕਰ ਸਕਦਾ ਹਾਂ |
ਜੇਕਰ ਅਸੀਂ ਉਹਦੀ ਅਵਾਜ ਨੂੰ ਸੁਣਾਂਗੇ ਤਾਂ ਪਰਮੇਸ਼ੁਰ ਹਰ ਵਾਰੀ ਧਮਾਕਿਆਂ ਵਿੱਚੋਂ ਸਾਨੂੰ ਬਰਕਤਾਂ ਦੇਵੇਗਾ |
ਪ੍ਰਾਰਥਨਾ: ਹੇ ਪਰਮੇਸ਼ੁਰ, ਤੁਹਾਡਾ ਬਹੁਤ ਧੰਨਵਾਦ ਕੀ ਤੁਸੀਂ ਮੈਨੂੰ ਅੱਜ ਯਾਦ ਕਰਵਾਇਆ ਕਿ ਤੁਸੀਂ ਮੇਰੇ ਲਈ ਮੇਰੇ ਬੁਰੀਆਂ ਸਮਿਆਂ ਦੇ ਦੋਰਾਨ ਵੀ ਬਰਕਤ ਦਾ ਕਾਰਣ ਹੋ | ਮੇਰੀ ਮਦਦ ਕਰੋ ਤਾਂ ਜੋ ਮੈਂ ਅੱਜ ਦੀਆਂ ਬਰਕਤਾਂ ਨੂੰ ਵੇਖ ਸਕਾਂ | ਯਿਸੂ ਜੀ ਦੇ ਨਾਮ ਵਿੱਚ ਇਸ ਪ੍ਰਾਰਥਨਾ ਨੂੰ ਮੰਗਦਾ ਹਾਂ | ਆਮੀਨ |