ਇੱਕ ਚੋਰਾਹੇ ਦਾ ਸਾਹਮਣਾ ਕਰਨਾ
Facing a Crossroads – PUN
“ਅਤੇ ਜੇ ਤੁਅਹਦੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਜਿਹ ਦੀ ਉਪਾਸਨਾ ਤੁਸੀਂ ਕਰੋਗੇ ਭਾਵੇਂ ਉਹ ਦੇਵਤੇ ਜਿਹਨਾਂ ਦੀ ਤੁਹਾਡੇ ਪਿਓ ਦਾਦੇ ਜੇਡਿ ਓਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਹਨਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ | (ਯਹੋਸ਼ੁਆ 24:15).
1 ਰਾਜਾ 18 ਦੇ ਵਿੱਚ, ਅਸੀਂ ਇਸਰਾਏਲ ਨੂੰ ਇੱਕ ਚੋਰਾਹੇ ਦੇ ਉੱਤੇ ਖੜਿਆ ਹੋਇਆ ਵੇਖਦੇ ਹਾਂ | ਉਹਨਾਂ ਵਿੱਚੋਂ ਪਰਮੇਸ਼ੁਰ ਦਾ ਡਰ ਅਤੇ ਆਦਰ ਨਿੱਕਲ ਚੁੱਕਾ ਸੀ | ਉਹਨਾਂ ਦੇ ਲਈ ਪਰਮੇਸ਼ੁਰ ਲੱਖਾਂ ਕਰੋੜਾਂ ਮੀਲ ਦੂਰ ਸੀ | ਉਹ ਅਜੇ ਵੀ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਚੱਲਣ ਦਾ ਦਾਅਵਾ ਕਰਦੇ ਸੀ, ਪਰ ਹੁਣ ਪਰਮੇਸ਼ੁਰ ਉਹਨਾਂ ਦੇ ਰੋਜਾਨਾ ਦੇ ਜੀਵਨ ਦਾ ਹਿੱਸਾ ਨਹੀਂ ਸੀ | ਪਰਮੇਸ਼ੁਰ ਜਾਣਦਾ ਸੀ ਕਿ ਸਿਰਫ ਉਹਦੀ ਸ਼ਕਤੀ ਦੀ ਸਪਸ਼ਟ ਯਾਦ ਹੀ ਉਹਨਾਂ ਨੂੰ ਉਹਨਾਂ ਦੀ ਆਤਮਿਕ ਨੀਂਦ ਤੋਂ ਜਗਾ ਸਕਦੀ ਹੈ | . ਇਸੀ ਕਰਕੇ ਪਰਮੇਸ਼ੁਰ ਨੇ ਉਹਨਾਂ ਦੇ ਜੀਵਨ ਦੇ ਵਿੱਚ ਦਿਸ਼ਾ ਪਰਿਕਰਤਨ ਲਿਆਉਣ ਦੇ ਲਈ ਏਲੀਯਾਹ ਦਾ ਇਸਟੇਮਾਲ ਕੀਤਾ | ਉਸ ਦੇ ਵਿਰੁੱਧ ਖੜੀਆਂ ਕਠਿਨਾਈਆਂ ਦੇ ਨਾਲ — ਇੱਕ ਵਿਅਕਤੀ ਸੈਂਕੜੇ ਗੈਰ ਕੋਮੀ ਆਗੂਆਂ ਦੇ ਖਿਲਾਫ ਖੜਾ ਸੀ —ਏਲੀਯਾਹ ਨੇ ਪਰਮੇਸ਼ੁਰ ਦੀ ਸ਼ਕਤੀ ਨੂੰ ਦਿਖਾਇਆ |
1 ਰਾਜਾ 18:22-39 ਦੇ ਵਿੱਚ, ਲੋਕਾਂ ਨੇ ਇੱਕ ਅਜੀਬ ਮੁਕਾਬਲਾ ਦੇਖਿਆ | ਬਾਲਣ ਦੇ ਦੋ ਵੱਖ ਵੱਖ ਢੇਰਾਂ ਤੇ ਦੋ ਬਲਦ ਬਲੀਦਾਨ ਦੇ ਲਈ ਚੜਾਏ ਗਏ | ਕੋਣ ਅਲੋਕਿਕ ਤੋਰ ਤੇ ਅੱਗ ਬਾਲੇਗਾ – ਬਾਲ ਯਾ ਪਰਮੇਸ਼ੁਰ ? ਏਲੀਯਾਹ, ਪਰਮੇਸ਼ੁਰ ਦੀ ਵਫ਼ਾਦਾਰੀ ਦੇ ਪੂਰੇ ਭਰੋਸੇ ਨਾਲ, 850 ਝੂਠੇ ਨਬੀਆਂ ਨੇ ਆਪਣੇ ਝੂਠੇ ਦੇਵਤੇ ਨੂੰ ਉਹਦੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ | ਕਈ ਘੰਟਿਆਂ ਤੱਕ, ਗੈਰ ਕੋਮ ਦੇ ਲੋਗ ਆਪਣੀ ਵੇਦੀ ਦੇ ਆਲੇ ਦੁਆਲੇ ਨੱਚਦੇ, ਅਤੇ ਬਾਲ ਦੇਵਤੇ ਨੂੰ ਦੋਹਾਈ ਦਿੰਦੇ ਰਹੇ, ਅਤੇ ਇਥੋਂ ਤੱਕ ਕੀ ਉਹਨਾਂ ਨੇ ਆਪਣੇ ਆਪ ਨੂੰ ਤਲਵਾਰਾਂ ਦੇ ਨਾਲ ਵੀ ਕੱਟ ਲਿਆ |
ਫੇਰ ਏਲੀਯਾਹ ਨੇ ਆਪਣੇ ਕਦਮ ਅੱਗੇ ਵਧਾਏ | ਏਲੀਯਾਹ ਨੇ ਪਰਮੇਸ਼ੁਰ ਦੀ ਵੇਦੀ ਵੱਲ ਦੇਖਿਆ, ਜਿਹਨੂੰ ਕਿ ਲੋਕਾਂ ਦੇ ਦੁਆਰਾ ਅਣਗੋਲਿਆ ਕੀਤਾ ਗਿਆ ਸੀ, ਅਤੇ ਬੜੀ ਹੀ ਸਾਵਧਾਨੀ ਦੇ ਨਾਲ 12 ਪੱਥਰਾਂ ਦੇ ਨਾਲ ਉਸਦੀ ਮੁਰੱਮਤ ਕੀਤੀ, ਜੋ ਕਿ ਇਸਰਾਏਲ ਦੇ 12 ਗੋਤਰਾਂ ਨੂੰ ਦਰਸ਼ਾਉਦੀ ਹੈ | ਫੇਰ ਉਸ ਨੇ ਲੱਕੜੀਆਂ ਨੂੰ ਪਾਣੀ ਦੇ ਨਾਲ ਭਿਉਂ ਦਿੱਤਾ ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਜੋ ਕੁਝ ਹੋਣ ਵਾਲਾ ਸੀ ਉਹ ਪਰਮੇਸ਼ੁਰ ਵੱਲੋਂ ਇੱਕ ਚਮਤਕਾਰ ਹੋਵੇਗਾ ਨਾ ਕਿ ਉਸ ਦੀ ਕੋਈ ਚਾਲ | ਜਿਵੇਂ ਹੀ ਪਰਮੇਸ਼ੁਰ ਨੇ ਉਸ ਲੱਕੜੀਆਂ ਨੂੰ ਅੱਗ ਲਾ ਦਿੱਤੀ, ਇਸਰਾਏਲ ਦੇ ਲੋਕ ਆਖਰਕਾਰ ਹੋਸ਼ ਵਿੱਚ ਆ ਗਏ | ਜਦ ਲੋਕਾਂ ਨੇ ਏਹ ਵੇਖਿਆ ਤਦ ਓਹ ਮੂੰਹਾਂ ਭਾਰ ਡਿੱਗੇ ਆਰ ਆਖਿਆ, ‘ਯਹੋਵਾਹ ਓਹੋ ਪਰਮੇਸ਼ੁਰ ਹੈ ! ਯਹੋਵਾਹ ਉਹੋ ਪਰਮੇਸ਼ੁਰ ਹੈ |’” (1 ਰਾਜਾ 18:39).
ਸਾਡੇ ਕੋਲ ਸਾਡੇ ਅੰਦਰ ਅੱਗ ਪੈਦਾ ਕਰਨ, ਸਾਨੂੰ ਸ਼ੁੱਧ ਕਰਨ ਅਤੇ ਸ਼ੁੱਧ ਕਰਨ ਲਈ ਯਿਸੂ ਮਸੀਹ ਦੇ ਜੀ ਉੱਠਣ ਦੀ ਸ਼ਕਤੀ ਹੈ | ਜਦੋਂ ਅਸੀਂ ਆਪਣੀ ਆਤਮਿਕ ਸੈਰ ਵਿੱਚ ਇੱਕ ਚੋਰਾਹੇ ਦਾ ਸਾਹਮਣਾ ਕਰਦੇ ਹਾਂ, ਤਾਂ ਅਸੀਂ ਹਮੇਸ਼ਾ ਸਹੀ ਦਿਸ਼ਾ ਲਈ ਪਰਮੇਸ਼ੁਰ ਵੱਲ ਮੁੜ ਸਕਦੇ ਹਾਂ |
ਪ੍ਰਾਰਥਨਾ: ਹੇ ਪਿਤਾ, ਏਲੀਯਾਹ ਦੇ ਹੋਂਸਲੇ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਉਹ ਗੈਰ ਕੋਮੀ ਆਗੂਆਂ ਦੇ ਖਿਲਾਫ ਖੜਾ ਰਹਿ ਸਕਿਆ | ਮੈਂ ਪ੍ਰਾਰਥਨਾ ਕਰਦਾ ਹਾਂ ਕਿ ਚੋਰਾਹੇ ਦਾ ਸਾਹਮਣਾ ਕਰਦੇ ਹੋਏ ਸਹੀ ਚੋਣ ਵਿੱਚ ਮੇਰੀ ਮਦਦ ਕਰੋ | ਮੈਂ ਯਿਸੂ ਜੀ ਦੇ ਨਾਮ ਵਿੱਚ ਇਸ ਪ੍ਰਾਰਥਨਾ ਕਰਦਾ ਹਾਂ | ਆਮੀਨ |