ਪਰਮੇਸ਼ੁਰ ਦੀਆਂ ਰਣਨੀਤੀਆਂ
God’s Strategies – PUN
“ਪ੍ਰਭੁ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੇ”(2ਥੱਸਲੁਨੀਕੀਆਂ 3L5)।
ਏਲੀਯਾਹ ਨੇ ਆਪਣੀ ਕੌਮ ਵਿੱਚ ਲਹਿਰ ਨੂੰ ਮੋੜ ਦਿੱਤਾ ਹਾਲਾਕਿ ਉਹ ਸੀਮਤ ਸਾਧਨਾਂ ਵਾਲਾ ਸਿਰਫ ਇੱਕ ਵਿਅਕਤੀ ਹੀ ਸੀ।ਵਿਧਵਾ ਨੇ ਆਪਣੀ ਆਖਰੀ ਰੋਟੀ ਆਪਣੇ ਵਾਸਤੇ ਨਹੀਂ ਸਗੋ ਪਰਮੇਸ਼ੁਰ ਦੇ ਬੰਦੇ ਲਈ ਬਣਾ ਕੇ ਇੱਕ ਅਲੱਗ ਕੰਮ ਕੀਤਾ। ਬਣਾ ਕੇ ਇੱਕ ਅਲੱਗ ਕੰਮ ਕੀਤਾ । ਪਰਮੇਸ਼ੁਰ ਆਪਣੇ ਲੋਕਾਂ ਦੇ ਦਿਲਾਂ ਤੋਂ ਅਨੋਖੀ ਸੇਵਾ ਨੂੰ ਲੈਦਾ ਹੈ ਅਤੇ ਉਸ ਆਗਿਆਕਾਰੀ ਦੁਆਰਾ ਅਸੀਸਾਂ ਦਿੰਦਾ ਹੈ ਕਿਉਂ ਕਿ ਉਹ ਉਸਦੀ ਪ੍ਰਭੁਸੱਤਾ ਦੀ ਇੱਛਾ ਦੇ ਅਧੀਨ ਹੁੰਦਾ ਹੈ।
ਅਕਸਰ, ਪਰਮੇਸ਼ੁਰ ਦੀਆਂ ਰਣਨੀਤੀਆਂ ਸਾਡੇ ਲਈ ਕੋਈ ਅਰਥ ਨਹੀਂ ਰੱਖਦੀਆਂ ਕਿਉਂਕਿ, ਉਸ ਦੇ ਉਲਟ, ਸਾਡੇ ਕੋਲ ਸੀਮਤ ਦਰਸ਼ਨ ਹੈ। ਜਦੋ ਪਰਮੇਸ਼ੁਰ ਏਲੀਯਾਹ ਨੂੰ ਦੁਸ਼ਮਣ ਦੇ ਦਿਲੀ ਇਲਾਕੇ ਵਿੱਚ ਲੈ ਗਿਆ, ਤਾਂ ਪਰਮੇਸ਼ੁਰ ਜਾਣਦਾ ਸੀ ਕਿ ਰਾਜਾ ਅਹਾਬ ਦੇ ਸਿਪਾਹੀ ਉਸ ਨੂੰ ਲੱਭਣ ਦੀ ਆਖਰੀ ਥਾਂ ਸੀ।ਪਰਮੇਸ਼ੁਰ ਇਹ ਵੀ ਜਾਣਦਾ ਸੀ ਕਿ ਸਾਰਫਥ ਜਾਣਾ ਏਲੀਯਾਹ ਨੂੰ ਭੁੱਖਮਰੀ ਤੋਂ ਬਚਾਏਗਾ ਹਾਲਾਂਕਿ ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਕਾਲ ਦਾ ਸਮਾਂ ਸੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਰਮੇਸ਼ੁਰ ਨੇ ਏਲੀਯਾਹ ਨੂੰ ਵਖਾਇਆ ਕਿ ਬਆਲ – ਪੂਜਕ ਵਿਧਵਾ ਅਤੇ ਉਸ ਦੇ ਪਰਿਵਾਰ ਦੀ ਪਰਵਾਹ ਕਰਦਾ ਸੀ
ਪਰਮੇਸ਼ੁਰ ਦੇ ਅਕਸਰ ਕਈ ਉਦੇਸ਼ ਹੁੰਦੇ ਹਨ ਕਿਉਂਕਿ ਉਹ ਇੱਕੋ ਸਮੇਂ ਕਈ ਮੋਰਚਿਆਂ ਤੇ ਕੰਮ ਕਰਦਾ ਹੈ। ਜੇਕਰ ਅਸੀਂ ਉਸਦੀ ਅਗਵਾਹੀ ਦੀ ਪਾਲਨਾ ਕਰਦੇ ਹਾਂ, ਤਾਂ ਅਸੀਂ ਬਰਕਤਾਂ ਪ੍ਰਾਪਤ ਕਰਾਂਗੇ ਅਤੇ ਦੂਜਿਆ ਲਈ ਬਰਕਤਾਂ ਦੇ ਕਾਰਨ ਬਣ ਸਕਦੇ ਹਾਂ।
ਕੀ ਪਰਮੇਸ਼ੁਰ ਨੇ ਤੁਹਾਨੂੰ ਕਦੇ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਹੈ ਜਿਸਦਾ ਉਸ ਸਮੇਂ ਕੋਈ ਅਰਥ ਨਹੀਂ ਸੀ ਪਰ ਇਹ ਉਸਦੀ ਪ੍ਰਭੁਸੱਤਾ ਦੀ ਇੱਛਾ ਸੀ < ਕੀ ਪਰਮੇਸ਼ੁਰ ਤੁਹਾਨੂੰ ਹੁਣ ਆਪਣੇ ਲੋਕਾਂ ਦੇ ਅਰਾਮਦਾਇਕ ਖੇਤਰ, ਤੁਹਾਡੇ ਰੁਜਗਾਰ ਜਾਂ ਤੁਹਾਡੇ ਪੈਸੇ ਤੋਂ ਬਾਹਰ ਜਾਣ ਲਈ ਕਿਹਾ ਰਿਹਾ ਹੈ < ਕੀ ਉਹ ਸੇਵਕਾਈ ਵਿੱਚ ਜਾਂ ਉਸ ਨਾਲ ਤੁਹਾਡੇ ਰਿਸ਼ਤੇ ਵਿੱਚ ਨਵੇਂ ਖੇਤਰ ਦੀ ਖੋਂਜ ਕਰਨ ਲਈ ਤੁਹਾਡੇ ਦਿਲ ਨੂੰ ਪੇ੍ਰਰਿਤ ਕਰ ਰਿਹਾ ਹੈ <
ਪ੍ਰਾਰਥਨਾ : ਪ੍ਰਭੁ, ਤੁਹਾਡੀਆਂ ਰਣਨੀਤੀਆਂ ਅਕਸਰ ਮੈਨੂੰ ਬੇਚੈਨ ਅਤੇ ਉਲਝਣ ਵਿੱਚ ਰੱਖਦੀਆਂ ਹਨ, ਪਰ ਮੈਂ ਤੁਹਾਡੇ ਸੱਦੇ ਦਾ ਪਾਲਣ ਕਰਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਉਹ ਵੇਖ ਸਕਦੇ ਹੋ ਜੋ ਮੈਂ ਨਹੀਂ ਕਰ ਸਕਦਾ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਬਰਕਤ ਦੇਵੋਗੇ ਅਤੇ ਮੈਨੂੰ ਦੂਜਿਆ ਨੂੰ ਅਸੀਸ ਦੇਣ ਲਈ ਇਸਤੇਮਾਲ ਕਰੋਗੇ ਕਿਉਂਕਿ ਮੈਂ ਤੁਹਾਡੇ ਆਗਿਆ ਮੰਨੀ ਹੈ। ਮੈਂ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਮੰਗਦਾ ਹਾਂ। ਆਮੀਨ।