ਸ਼ਕਤੀਸ਼ਾਲੀ ਪ੍ਰਾਰਥਨਾ ਦੇ ਸਿਧਾਂਤ
Principles of Powerful Prayer – PUN
“ਪਰ ਯਿਸੂ ਉਜਾੜਾ ਵਿੱਚ ਜਾਂਦਾ ਅਤੇ ਪ੍ਰਾਰਕਨਾ ਕਰਦਾ ਹੁੰਦਾ ਸੀ” (ਲੂਕਾ 5L16)
ਯਾਕੂਬ 5L17 ਸਾਨੂੰ ਦੱਸਦਾ ਹੈ ਏਲੀਯਾਹ ਵੀ ਇੱਕ ਮਨੁੱਖ ਹੀ ਸੀ, ਜਿਵੇਂ ਅਸੀਂ ਹਾਂ, ਫਿਰ ਵੀ ਉਸਨੇ ਬਾਈਬਲ ਦੇ ਇਤਿਹਾਸ ਵਿੱਚ ਪਰਮੇਸ਼ੁਰ ਦੀ ਸਮਰਥ ਦੇ ਕੁਝ ਸਭ ਤੋਂ ਅਦਭੁੱਤ ਪ੍ਰਦਰਸ਼ਨਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ (ਵੇਖੋ ਯਾਕੂਬ 5L16-18 1ਰਾਜਾ 17L17-24, 18L16-46)।
ਆਵਿਸ਼ਵਾਸੀਆਂ, ਵਿਰੋਧੀਆਂ ਅਤੇ ਰਾਜਨੀਤਿਕ ਆਗੂਆਂ ਨਾਲ ਨਜਿੱਠਣ ਲਈ ਏਲੀਯਾਹ ਨੂੰ ਕਿਸ ਗੱਲ ਨੇ ਇੰਨਾ ਪ੍ਰਭਾਸ਼ਾਲੀ ਬਣਾਇਆ ;ਵਸ ਪਰਮੇਸ਼ੁਰ ਕਿਸ ਤਰਾਂ ਦੇ ਵਿਅਕਤੀ ਨੂੰ ਇਸਤੇਮਾਲ ਕਰਨਾ ਚਾਹੰਦਾ ਹੈ ਜਿਵੇਂ ਏਲੀਯਾਹ ਨੂੰ ਕੀਤਾ। ਛੇ ਸਿਧਾਂਤਾਂ ਨੇ ਏਲੀਯਾਹ ਨੂੰ ਬਹੁਤ ਜਿਆਦਾ ਵਿਅਕਤੀਗਤ ਸ਼ਕਤੀ ਅਤੇ ਪਰਮੇਸ਼ੁਰ ਨਾਲ ਨੇੜਤਾ ਦਾ ਅਨੁਭਵ ਕਰਨ ਦਿੱਤਾ। ਅੱਜ ਅਸੀਂ ਤਿੰਨਾਂ ਨੂੰ ਦੇਖਾਂਗੇ।
ਪਹਿਲਾਂ, ਵਿਧਵਾਂ ਨੂੰ ਏਲੀਯਾਹ ਦਾ ਜਵਾਬ ਕੀ ਆਪਣੇ ਆਪ ਨੂੰ ਇੱਕ ਪਾਸੇ ਰੱਖਣ ਅਤੇ ਪਰਮੇਸ਼ੁਰ ਨੂੰ ਆਪਣੇ ਆਪ ਨੂੰ ਸੰਭਾਲਣ ਦੇ ਅਧਿਐਨ ਵਜੋਂ ਕੰਮ ਕਰ ਸਕਦਾ ਹੈ। ਜਦੋਂ ਵਿਧਵਾ ਉਸ ਉੱਤੇ ਜੁਬਾਨੀ ਹਮਲਾ ਕਰਦੀ ਹੈ, ਤਾਂ ਏਲੀਯਾਹ ਨੇ ਆਪਣਾ ਬਚਾਵ ਨਹੀਂ ਸੀ ਕੀਤਾ ਅਤੇ ਨਾ ਹੀ ਉਸ ਨੂੰ ਬਾਈਬਲ ਦਾ ਸਬਕ ਦਿੱਤਾ। ਉਹ ਤਾਂ ਬਸ ਉਸਦੇ ਪੁੱਤਰ ਨੂੰ ਆਪਣੀਆਂ ਬਾਹਾਂ ਵਿੱਚ ਲੈ ਲੈਂਦਾ ਹੈ ਅਤੇ ਉਸਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਜਾਣਦਾ ਹੈ ਕਿ ਉਹ ਆਪਣੇ ਪੁੱਤਰ ਦੀ ਮੌਤ ਦੇ ਦਰਦ ਅਤੇ ਉਸ ਦੇ ਝੂਠੇ ਵਿਸ਼ਵਾਸਾਂ ਤੋਂ ਸਹਿਣ ਵਾਲੇ ਦੋਸ਼ ਤੋਂ ਬੋਲ ਰਹੀ ਹੈ। ਉਸ ਨੂੰ ਵਿਧਵਾ ਦੀ ਗਲਤ ਸੋਚ ਨੂੰ ਗਲਤ ਸਾਬਤ ਕਰਨ ਦੀ ਜਰੂਰਤ ਨਹੀਂ ਸੀ ਬਲਕਿ ਉਹ ਪਰਮੇਸ਼ੁਰ ਨੂੰ ਆਪਣਾ ਕੰਮ ਕਰਨ ਦੀ ਇਜਾਜਤ ਦਿੰਦਾ।
ਦੂਜਾ, ਏਲੀਯਾਹ ਨੇ ਆਪਣੀ ਪ੍ਰਾਰਥਨਾ ਵਿੱਚ ਪਰਮੇਸ਼ੁਰ ਅੱਗੇ ਗੁਪਤ ਵਿੱਚ ਸਵਾਲ ਕੀਤਾ। ਏਲੀਯਾਹ ਨੇੜਤਾ ਵਿੱਚ ਪਰਮੇਸ਼ੁਰ ਦੇ ਨਾਲ ਤੁਰਿਆ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸਦੀ ਨਿਰਸ਼ਾ ਜਿਵੇਂ ਕਿ ਨੌਜਵਾਨ ਦੀ ਮੌਤ ਦੁਆਰਾ ਗੱਲ ਕਰਨ ਲਈ ਉਸਦਾ ਸੁਆਗਤ ਕੀਤਾ। ਹਾਲਾਕਿ ਏਲੀਯਾਹ ਨੇ ਆਪਣੇ ਸਵਾਲਾਂ ਨੂੰ ਉਦੋਂ ਤੱਕ ਬਚਾ ਲਿਆ ਜਦੋਂ ਤੱਕ ਉਹ ਪਰਮੇਸ਼ੁਰ ਨਾਲ ਇੱਕਲਾ ਨਹੀਂ ਸੀ। ਉਸਨੇ ਆਪਣੇ ਸਵਾਲਾਂ ਨਾਲ ਪਹਿਲਾਂ ਹੀ ਸੰਘਰਸ਼ ਕਰ ਰਹੀ ਵਿਧਵਾ ਦੇ ਵਿਕਾਸ਼ਸ਼ੀਲ ਵਿਸ਼ਵਾਸ ਨੂੰ ਹੋਰ ਕਮਜੋਰ ਨਹੀਂ ਕੀਤਾ।ਅਲਤਬਸ
ਤੀਜਾ, ਏਲੀਯਾਹ ਦਿਲੋਂ ਪ੍ਰਾਰਥਨਾ ਕਰਦਾ ਰਿਹਾ। ਏਲੀਯਾਹ ਨੇ ਉਹ ਬੇਟੇ ਲਈ ਤਿੰਨ ਵਾਲ ਪ੍ਰਾਰਥਨਾ ਕੀਤੀ। ਏਲੀਯਾਹ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਕੋਈ ਦਿਸ਼ਾ ਨਿਰਦੇਸ਼ ਵੀ ਨਹੀਂ ਸੀ। ਇਸ ਲਈ ਉਹ ਸਿਰਫ ਪ੍ਰਾਰਥਨਾ ਕਰਨ ਲਈ ਦੁਬਾਅ ਪਾਉਂਦਾ ਰਿਹਾ।
ਪ੍ਰਾਰਥਨਾ : ਹੇ ਪਰਮੇਸ਼ੁਰ, ਏਲੀਯਾਹ ਦੀ ਉਦਹਾਰਨ ਲਈ ਤੁਹਾਡਾ ਧੰਨਵਾਦ। ਇਹਨਾਂ ਪ੍ਰਾਰਥਨਾ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਦੀ ਰੋਜਾਨਾ ਦੀ ਪ੍ਰਾਰਥਨਾ ਵਿੱਚ ਲਾਗੂ ਕਰਨ ਵਿੱਚ ਮਦਦ ਕਰੋ। ਮੈਂ ਯਿਸੂ ਦੇ ਨਾਮ ਵਿੱਚ ਪ੍ਰਾਰਥਨਾ ਨੂੰ ਮੰਗਦਾ ਹਾਂ। ਆਮੀਨ।।